|
ਸ਼ੂਗਰ, ਮੋਟਾਪੇ ਸਬੰਧੀ ਗੁਣਸੂਤਰ ਦੀ ਪਹਿਚਾਣ ਹੋਈ
Date: May 19, 2011
ਲੰਡਨ, 18 ਮਈ-
ਖੋਜਕਰਤਾਵਾ ਨੇ ਸਰੀਰ ‘ਚ ਕੋਲੇਸਟ੍ਰਾਲ ਦੇ ਸਤਰ ਤੇ ਸ਼ੂਗਰ ਟਾਇਪ 2 ਤੋਂ ਸਬੰਧਿਤ ਗੁਣਸੂਤਰ ਦੀ ਪਹਿਚਾਣ ਕਰ ਇਸ ਦੀ ਭੂਮਿਕਾ ਨੂੰ ‘ਮਾਸਟਰ ਰੇਗੁਲੇਟਰ’ ਜਿਹਾ ਦਸਿਆ ਹੈ। ਕਿੰਗਸ ਕਾਲੇਜ ਲੰਡਨ ਤੇ ਆਕਸਫੋਰਡ ਯੂਨੀਵਰਸਿਟੀ ਦੇ ਇਕ ਦਲ ਨੇ ਇਸ ਦੀ ਖੋਜ ਕੀਤੀ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾ ਨੇ ਇਹ ਪਾਇਆ ਹੈ ਕਿ ਇਹ ਗੁਣਸੂਤਰ ਸਰੀਰ ਦੇ ਵਸਾ ਟਿਸ਼ੂ ‘ਚ ਪਾਏ ਜਾਣ ਵਾਲੇ ਹੋਰ ਗੁਣਸੂਤਰਾ ਦੇ ਵਿਵਹਾਰ ਨੂੰ ਰੋਕ ਕੇ ਰਖਦੇ ਹਨ। ਮੇਟਾਬੱਲਿਕ ਬੀਮਾਰੀਆਂ ਜਿਹੀਆਂ ਮੋਟਾਪੇ, ਦਿਲ ਦੇ ਰੋਗ ਤੇ ਸ਼ੂਗਰ ਆਦਿ ‘ਚ ਵਸਾ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਅਧਿਐਨ ਨੇਚਰ ਜੇਨੇਟਿਕਸ ‘ਚ ਪ੍ਰਕਾਸ਼ਿਤ ਹੋਇਆ ਹੈ। ਇਹ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਕੇਐਲਐਫ 14 ਗੁਣਸੂਤਰ ਸ਼ੂਗਰ ਟਾਇਪ 2 ਤੋਂ ਸਬੰਧਿਤ ਹੈ ਪਰ ਇਸ ਦੀ ਭੂਮਿਕਾ ਤੇ ਕਾਰਜਪ੍ਰਣਾਲੀ ਦਾ ਅਜੇ ਕੁਝ ਪਤਾ ਨਹੀ ਹੈ। ਖੋਜਕਰਤਾਵਾ ਨੇ ਇਹ ਪਾਇਆ ਹੈ ਕਿ ਕੇਐਲਐਫ 14 ਗੁਣਸੂਤਰ ਦੇ ਵਸਾ ਦੇ ਟਿਸ਼ੂ ਦੇ ਨਾਲ ਕੋਈ ਸਬੰਧ ਤਾਂ ਹੈ ਤੇ ਇਹ ਇਨ੍ਹਾਂ ਗੁਣਸੂਤਰਾ ਨੂੰ ਰੋਕਣ ਦਾ ਕੰਮ ਕਰਦਾ ਹੈ।
|
Total Views: 17669 |