|
ਤੁਸੀਂ ਵੀ ਪਾਓ ਚਮਕਦਾਰ ਵਾਲ
Date: May 19, 2011
* ਵਾਲਾਂ ਵਿਚ ਸਮੱਸਿਆ ਪੈਦਾ ਨਾ ਹੋਵੇ, ਇਸਦੇ ਲਈ ਇਨ੍ਹਾਂ ਦੀ ਕਿਸਮ ਅਨੁਸਾਰ ਹੀ ਸ਼ੈਂਪੂ ਲਗਾਓ।
* ਬਲੀਚ ਤੇ ਕਲਰਿੰਗ ਨਾ ਕਰਵਾਓ।
* ਵਾਲਾਂ ਨੂੰ ਝ²ੜਨ ਤੋਂ ਰੋਕਣ ਲਈ ਨਿੰਮ ਦਾ ਤੇਲ ਲਗਾਓ।
* ਜੇ ਵਾਲ ਦੋ-ਮੂੰਹੇ ਹੋ ਕੇ ਟੁੱਟਦੇ ਹੋਣ ਤਾਂ ਪ੍ਰੋਟੀਨ ਨਾਲ ਭਰਪੂਰ ਭੋਜਨ ਲੈਣ ਦੇ ਨਾਲ ਹੀ ਵਿਟਾਮਿਨ ਈ ਦੇ ਕੈਪਸੂਲ ਖਾਓ। ਵਾਲਾਂ ਨੂੰ ਜ਼ਿਆਦਾ ਸ਼ੈਂਪੂ ਨਾ ਲਗਾਓ।
* ਦੋ-ਮੂੰਹੇ ਵਾਲਾਂ ਨੂੰ ਸਮੇਂ-ਸਮੇਂ ‘ਤੇ ਟ੍ਰਿਮ ਕਰਵਾਉਂਦੇ ਰਹੋ।
* ਵਾਲਾਂ ਨੂੰ 15 ਦਿਨਾਂ ‘ਚ ਇਕ ਵਾਰ ਕੋਸਾ ਤੇਲ ਲਗਾ ਕੇ ਮਾਲਿਸ਼ ਕਰੋ।
* ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਹੋਣ ਤਾਂ ਭੋਜਨ ਵਿਚ ਵਿਟਾਮਿਨ ਏ ਤੇ ਡੀ ਦੀ ਮਾਤਰਾ ਵਧਾ ਦਿਓ। ਪੌਸ਼ਟਿਕ ਭੋਜਨ ਕਰੋ ਅਤੇ ਤਣਾਅ ਤੋਂ ਦੂਰ ਰਹੋ।
* ਆਇਲੀ ਵਾਲਾਂ ਇਨ੍ਹਾਂ ਵਿਚ ਮਹਿੰਦੀ ਲਗਾਓ।
* ਵਾਲਾਂ ਨੂੰ ਠੀਕ ਰੱਖਣ ਲਈ ਜ਼ਿਆਦਾ ਅਲਕੋਹਲ ਵਾਲੇ ਉਤਪਾਦਾਂ ਤੇ ਬਲੋਅ ਡਰਾਇੰਗ ਤੋਂ ਬਚੋ।
* ਵਾਲਾਂ ਨੂੰ ਚਮਕ ਦੇਣ ਲਈ ਸ਼ੈਂਪੂ ਵਿਚ ਆਂਡਾ ਜਾਂ ਦਹੀ ਮਿਲਾ ਕੇ ਲਗਾਓ।
* ਚਮਕ ਲਿਆਉਣ ਲਈ ਹਫਤੇ ਵਿਚ ਇਕ ਵਾਰ ਚਾਹਪੱਤੀ ਵਾਲੇ ਪਾਣੀ ਨਾਲ ਵਾਲਾਂ ਨੂੰ ਧੋ ਸਕਦੇ ਹੋ।
* ਸ਼ਹਿਦ ਤੇ ਨਿੰਬੂ ਨੂੰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ। ਇਸ ਨਾਲ ਵਾਲ ਨਰਮ,ਮੁਲਾਇਮ ਤੇ ਆਕਰਸ਼ਕ ਬਣਦੇ ਹਨ।
¸ਡਾ. ਫੌਜੀਆ ਨਸੀਮ ‘ਸ਼ਾਦ’
|
Total Views: 17668 |