|
ਸ਼ਕੀਰਾ ਨੇ ਵਿਆਹ ‘ਚ ਨੱਚਣ ਲਈ 1 ਮਿਲੀਅਨ ਡਾਲਰ ਵਸੂਲੇ
Date: May 19, 2011
ਲੰਦਨ, 18 ਮਈ (ਏਜੰਸੀ)¸
ਬਾਲੀਵੁੱਡ ਸਟਾਰ ਹੀ ਨਹੀਂ, ਸਗੋਂ ਹਾਲੀਵੁੱਡ ਦੇ ਲੋਕ ਵੀ ਵਿਆਹਾਂ ‘ਚ ਠੁਮਕੇ ਲਗਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਬੀਤੇ ਦਿਨੀਂ ਪਤਾ ਲੱਗਾ ਹੈ ਕਿ ਭਾਰਤੀ ਵਿਆਹਾਂ ‘ਚ ਨੱਚਣ ਲਈ ਹਾਲੀਵੁੱਡ ਦੀ ਮਸ਼ਹੂਰ ਪੌਪ ਗਾਇਕਾ ਸ਼ਕੀਰਾ ਕਰੋੜਾਂ ਰੁਪਏ ਲੈਂਦੀ ਹੈ।
ਸੂਤਰਾਂ ਮੁਤਾਬਕ ਸ਼ਕੀਰਾ ਨੇ ਭਾਰਤੀ ਮੂਲ ਦੇ ਬ੍ਰਿਟਿਸ਼ ਉਦਯੋਗਪਤੀ ਪ੍ਰਮੋਦ ਅਗਰਵਾਲ ਦੀ ਪੁੱਤਰੀ ਦੇ ਵਿਆਹ ‘ਚ ਠੁਮਕੇ ਲਗਾਉਣ ਲਈ ਇਕ ਮਿਲੀਅਨ ਡਾਲਰ ਲਏ ਹਨ। ਜਿਥੋਂ ਤਕ ਇਕ ਯੂਰੋ ਦੀ ਗੱਲ ਹੈ ਤਾਂ ਇਕ ਯੂਰੋ ਦੀ ਕੀਮਤ 63 ਰੁਪਏ ਦੇ ਕਰੀਬ ਹੁੰਦੀ ਹੈ। ਇਸ ਨਾਲ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਕੀਰਾ ਨੇ ਵਿਆਹ ‘ਚ ਠੁਮਕੇ ਲਗਾਉਣ ਲਈ ਲਗਭਗ 6.3 ਕਰੋੜ ਰੁਪਏ ਵਸੂਲੇ। ਦਰਅਸਲ,ਇਹ ਵਿਆਹ 12 ਤੋਂ 14 ਮਈ ਦਰਮਿਆਨ ਹੋਇਆ ਸੀ। ਸ਼ਕੀਰਾ ਤੋਂ ਪਹਿਲਾਂ ਕਿਸੇ ਵੀ ਗਾਇਕਾ ਜਾ ਅਦਾਕਾਰਾ ਨੇ ਵਿਆਹ ‘ਚ ਡਾਂਸ ਕਰਨ ਲਈ ਇੰਨੀ ਰਕਮ ਨਹੀਂ ਵਸੂਲੀ।
|
Total Views: 17662 |