|
ਨੌਜਵਾਨਾਂ ਨੂੰ ਮੌਤ ਦੇ ਮੂੰਹ ’ਚੋਂ ਕੱਢਣ ਲਈ ਰਾਜਨੀਤਕ ਪਾਰਟੀਆਂ ਇਕਜੁਟ ਹੋਣ : ਭਾਂਬਰੀ
Date: Apr 05, 2010
ਮੰਡੀ ਗੋਬਿੰਦਗੜ੍ਹ (ਕੁਲਬੀਰ ਸਿੰਘ ਸੰਧੂ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਭਾਂਬਰੀ, ਸੰਦੀਪ ਸਿੰਘ ਬੱਲ, ਜੋਗਿੰਦਰ ਸਿੰਘ ਮੈਣੀ, ਨਰਿੰਦਰ ਸਿੰਘ ਸੇਖੋਂ ਤੇ ਸੰਜੀਵ ਦੱਤ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਆਨੰਦ ਪਨੇਸਰ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਰਜਾਹ ਦੀ ਇਕ ਸ਼ਰਈ ਅਦਾਲਤ ਵਲੋਂ 17 ਭਾਰਤੀਆਂ ਨੂੰ, ਜਿਨ੍ਹਾਂ ਵਿਚ 16 ਪੰਜਾਬੀ ਅਤੇ ਇਕ ਹਰਿਆਣਵੀ ਹੈ, ਦਿਤੀ ਫਾਂਸੀ ਦੀ ਸਜ਼ਾ ਵਿਰੁਧ ਕਾਰਵਾਈ ਕਰਨ। ਇਨ੍ਹਾਂ ਨੇਤਾਵਾਂ ਨੇ ਭਾਰਤ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਕ ਜੁੱਟ ਹੋ ਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਸਮਰਥਨ ਕਰਨ ਤਾਂ ਜੋ ਭਾਰਤੀ ਪ੍ਰਧਾਨ ਮੰਤਰੀ ਅੰਤਰ-ਰਾਸ਼ਟਰੀ ਪੱਧਰ ਤੇ ਬਾਕੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਕਰ ਕੇ ਸ਼ਾਰਜਾਹ ‘ਚੋਂ ਉਕਤ ਭਾਰਤੀਆਂ ਨੂੰ ਵਤਨ ਵਾਪਸ ਲਿਆ ਸਕਣ। ਇਸ ਮੌਕੇ ਉਨ੍ਹਾਂ ਨਾਲ ਸਥਾਨਕ ਬਲਾਕ ਕਾਂਗਰਸ ਪ੍ਰਧਾਨ ਰਜਿੰਦਰ ਸਿੰਘ ਬਿੱਟੂ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਦਿਹਾਤੀ ਸ੍ਰੀਮਤੀ ਨੀਲਮ ਰਾਣੀ, ਕਾਂਗਰਸ ਦੇ ਸਪੋਰਟਸ ਐਂਡ ਕਲਚਰਲ ਸੈਲ ਦੇ ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਸੇਖੋਂ, ਜ਼ਿਲ੍ਹਾ ਜਨਰਲ ਸਕੱਤਰ ਡਾ. ਸੱਤਿਆ ਰਾਣੀ, ਆਲ ਇੰਡੀਆ ਰਾਜੀਵ ਗਾਂਧੀ ਵਿਚਾਰ ਮੰਚ ਦੇ ਜ਼ਿਲ੍ਹਾ ਪ੍ਰਧਾਨ ਵਿਨੀਤ ਕੁਮਾਰ ਬਿੱਟੂ, ਬਲਵਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ ਢਿੱਲੋਂ, ਬਲਵੰਤ ਰਾਏ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਅਤੇ ਸ਼ਿਵ ਕੁਮਾਰ ਸ਼ਾਹੀ ਆਦਿ ਵੀ ਹਾਜ਼ਰ ਸਨ।
|
Total Views: 17660 |