punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਦੋਸਤੀ ਦਾ ਸੁਨੇਹਾ ਲੈ ਕੇ ਆਇਆ ਹਾਂ: ਜ਼ਮਾਂ


Date: Mar 28, 2011
Print This Story. Mail this to friend.

ਅਟਾਰੀ, 27 ਮਾਰਚ



ਪਾਕਿਸਤਾਨ ਦੇ ਗ੍ਰਹਿ ਸਕੱਤਰ ਕਮਰ ਜ਼ਮਾਂ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਨਿਕਲਦੇ ਹੋਏ (ਫੋਟੋ: ਵਿਸ਼ਾਲ ਕੁਮਾਰ)

ਭਾਰਤ-ਪਾਕਿਸਤਾਨ ਵਿਚਕਾਰ ਗ੍ਰਹਿ ਸਕੱਤਰ ਪੱਧਰ ਦੀ 28 ਮਾਰਚ ਤੋਂ ਨਵੀਂ ਦਿੱਲੀ ਵਿਖੇ ਸ਼ੁਰੂ ਹੋ ਰਹੀ ਦੋ ਦਿਨਾ ਗੱਲਬਾਤ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਗ੍ਰਹਿ ਸਕੱਤਰ ਚੌਧਰੀ ਕਮਰ ਜ਼ਮਾਂ ਪੰਜ ਮੈਂਬਰੀ ਵਫਦ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ਦੇ ਸੜਕ ਰਸਤੇ ਭਾਰਤ ਆਏ।

ਉਨ੍ਹਾਂ ਦਾ ਅਟਾਰੀ ਸਰਹੱਦ ਵਿਖੇ ਪੁੱਜਣ ‘ਤੇ ਬੀ.ਐਸ.ਐਫ. ਦੇ ਇੰਸਪੈਕਟਰ ਜਨਰਲ ਹਿੰਮਤ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਐਸ.ਡੀ.ਐਮ. ਅੰਮ੍ਰਿਤਸਰ-2 ਪਰਮਜੀਤ ਸਿੰਘ, ਡਾਇਰੈਕਟਰ ਪਾਸਪੋਰਟ ਦਫਤਰ ਜੇ.ਐਸ. ਸੋਢੀ, ਡਿਪਟੀ ਕਮਿਸ਼ਨਰ ਕਸਟਮ ਆਰ.ਕੇ. ਦੁੱਗਲ, ਸੀਮਾ ਸੁਰੱਖਿਆ ਬਲ ਦੇ ਡੀ.ਆਈ.ਜੀ. ਸੰਜੀਵ ਭਨੋਟ, ਡਿਪਟੀ ਕਮਾਂਡੈਂਟ ਲਖਬੀਰ ਸਿੰਘ, ਡੀ.ਐਸ.ਪੀ. (ਦਿਹਾਤੀ) ਜਗਦੀਪ ਸਿੰਘ ਬੋਪਾਰਾਏ ਸਮੇਤ ਕਸਟਮ ਅਤੇ ਪਰਵਾਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਗ੍ਰਹਿ ਸਕੱਤਰ ਨੇ ਦੱਸਿਆ, ”ਮੈਂ ਭਾਰਤ-ਪਾਕਿਸਤਾਨ ਵਿਚਾਲੇ ਗ੍ਰਹਿ ਸਕੱਤਰ ਪੱਧਰ ਦੀ ਨਵੀਂ ਦਿੱਲੀ ਵਿਖੇ ਹੋਣ ਵਾਲੀ ਦੋ ਦਿਨਾ ਗੱਲਬਾਤ ਵਿਚ ਦੋਸਤੀ ਦਾ ਸੁਨੇਹਾ ਲੈ ਕੇ ਭਾਰਤ ਆਇਆ ਹਾਂ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਆਮ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਸਰਲ ਬਣਾਉਣ ਸਣੇ ਹੋਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਇਸ ਤੋਂ ਇਲਾਵਾ ਅਤਿਵਾਦ ਨਾਲ ਜੁੜੇ ਹੋਰ ਮੁੱਦਿਆਂ ‘ਤੇ ਵੀ ਵਿਚਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਮੁਹਾਲੀ ਵਿਖੇ ਹੋਣ ਵਾਲੇ ਦੋਵਾਂ ਮੁਲਕਾਂ ਵਿਚਕਾਰ ਵਿਸ਼ਵ ਕ੍ਰਿਕਟ ਕੱਪ ਸੈਮੀ ਫਾਈਨਲ ਲਈ ਆਉਣ ਵਾਸਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸੱਦਾ ਦੇਣ ਦੀ ਪਾਕਿਸਤਾਨ ਸਰਕਾਰ ਅਤੇ ਅਵਾਮ ਵੱਲੋਂ ਬੇਹੱਦ ਪ੍ਰਸੰਸਾ ਕੀਤੀ ਗਈ ਹੈ। ਕ੍ਰਿਕਟ ਦੋਵਾਂ ਵਿਚ ਹਰਮਨ ਪਿਆਰੀ ਖੇਡ ਹੈ। ਪਾਕਿਸਤਾਨ ਤੋਂ ਭਾਰਤ ਆਏ ਵਫਦ ਵਿਚ ਉਮਰ ਹਯਾਤ, ਕਰਨਲ ਵਾਜ਼ਿਦ ਜ਼ਿਆ, ਸ਼ਹਿਜ਼ਾਦਾ ਮੁਹੰਮਦ ਤਮੂਰ ਤੇ ਬੇਗਮ ਜ਼ੋਰਾ ਸ਼ਾਮਲ ਹਨ।

ਇਸ ਦੌਰਾਨ ਦਿੱਲੀ ਪੁੱਜਣ ‘ਤੇ ਜਨਾਬ ਜ਼ਮਾਂ ਨੇ ਕਿਹਾ ਕਿ ਮੌਜੂਦਾ ਕੋਸ਼ਿਸ਼ਾਂ ਨਾਲ ਦੋਵੇਂ ਮੁਲਕਾਂ ਵਿਚ ਸਬੰਧ ਸੁਖਾਵੇਂ ਹੋਣਗੇ। ਭਲਕ ਦੀ ਮੀਟਿੰਗ ਤੋਂ ਆਸ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਦੋਵੇਂ ਇਕ ਦੂਜੇ ਦੀ ਗੱਲ ਸੁਣਾਂਗੇ।” ਉਧਰ ਸ੍ਰੀ ਮਨਮੋਹਨ ਸਿੰਘ ਵੱਲੋਂ ਜਨਾਬ ਗਿਲਾਨੀ ਨੂੰ ਭੇਜੇ ਸੱਦੇ ਦੀ ਉਥੋਂ ਦੇ ਮੀਡੀਆ ਨੇ ਕਾਫੀ ਪ੍ਰਸ਼ੰਸਾ ਕੀਤਾ ਹੈ।



Total Views: 17652

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation