|
ਨਵੇਂ ਵਰ੍ਹੇ ਦੀ ਆਮਦ ’ਤੇ ਲੱਖਾਂ ਲੋਕਾਂ ਵੱਲੋਂ ਜਸ਼ਨ
Date: Jan 02, 2011
ਮਾਨਹਾਈਮ (ਜਰਮਨੀ), 1 ਜਨਵਰੀ (ਪ.ਪ)-
ਸਾਲ 2010 ਨੂੰ ਅਲਵਿਦਾ ਆਖਣ ਤੇ ਨਵੇਂ ਵਰ੍ਹੇ ਦੀ ਆਮਦ ਦੀ ਖੁਸ਼ੀ ’ਚ ਜਿਥੇ ਸੰਸਾਰ ਪੱਧਰ ’ਤੇ ਵੱਡੇ-ਵੱਡੇ ਸਮਾਗਮ ਕੀਤੇ ਗਏ, ਇਸੇ ਤਰ੍ਹਾਂ ਹੀ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਬਰੰਡਨਬੁਰਗ ਗੇਟ ਸਾਹਮਣੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਵਿਸ਼ੇਸ਼ ‘ਸੰਗੀਤ’ ਸੰਮੇਲਨ ਕੀਤਾ ਗਿਆ। ਹੱਥ-ਪੈਰ ਸੁੰਨ ਕਰਦੀ ਠੰਢ ਤੇ ਤਿਲਕਣੀ ਬਰਫ਼ ਦੀ ਪਰਵਾਹ ਨਾ ਕਰਦਿਆਂ ਦਸ ਲੱਖ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਸੰਗੀਤ ਤੇ ਬਹੁਰੰਗ ਬਿਖੇਰਦੀ ਆਤਿਸ਼ਬਾਜ਼ੀ ਦਾ ਖੂਬ ਅਨੰਦ ਮਾਣਿਆ। ਜਰਮਨੀ ਦੇ ਫਰੈਂਕਫਰਟ, ਮਾਨਹਾਈਮ, ਹਮਬਰਗ, ਕੋਲਨ, ਮਿਊਨਿਖ ਆਦਿ ਸ਼ਹਿਰਾਂ ’ਚ ਵੀ ਗੀਤ, ਸੰਗੀਤ ਗੂੰਜਿਆ ਤੇ ਵੱਡੇ ਪੱਧਰ ’ਤੇ ਲੋਕਾਂ ਨੇ ਜੋਸ਼ੋ-ਖਰੋਸ਼ ਨਾਲ ਨਵੇਂ ਵਰ੍ਹੇ ਦਾ ਸਵਾਗਤ ਕਰਦਿਆਂ ਵਧਾਈਆਂ ਦਾ ਆਦਾਨ-ਪ੍ਰਦਾਨ ਕੀਤਾ। ਪਰ ਆਤਿਸ਼ਬਾਜ਼ੀ ਕਾਰਨ ਬਹੁਤ ਥਾਵਾਂ ’ਤੇ ਵਾਪਰੀਆਂ ਅਗਜ਼ਨੀ ਦੀਆਂ ਘਟਨਾਵਾਂ ਨਾਲ ਕਾਫ਼ੀ ਮਾਲੀ ਨੁਕਸਾਨ ਹੋਇਆ।
|
Total Views: 17645 |