ਗੁਣਾਂ ਦੀ ਖਾਨ ਹੈ ਲਸਣ
* ਲਸਣ ਦੀ ਵਰਤੋਂ ਨਾਲ ਪੇਟ ਦੇ ਕੀੜੇ ਮਰ ਕੇ ਮਲ ਰਾਹੀਂ ਬਾਹਰ ਨਿਕਲ ਜਾਂਦੇ ਹਨ।
* ਕਿਸੇ ਵੀ ਜ਼ਹਿਰੀਲੇ ਕੀੜੇ ਵਲੋਂ ਡੰਗ ਮਾਰਨ ‘ਤੇ ਲਸਣ ਤੇ ਹਲਦੀ ਇਕੱਠਿਆਂ ਪੀਸ ਕੇ ਡੰਗ ਵਾਲੀ ਥਾਂ ‘ਤੇ ਲੇਪ ਕਰੋ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ।
* ਲਸਣ ਨੂੰ ਪੀਸ ਕੇ ਬਿੱਛੂ ਦੇ ਡੰਗ ਵਾਲੀ ਥਾਂ ‘ਤੇ ਬੰਨ੍ਹ ਦੇਣ ਨਾਲ ਜ਼ਹਿਰ ਉਤਰ ਜਾਂਦਾ ਹੈ।
* ਸੱਟ ਲੱਗਣ ‘ਤੇ ਲਸਣ ਨੂੰ ਹਲਦੀ ਦੇ ਨਾਲ ਪੀਸ ਕੇ ਅਤੇ ਤੇਲ ਵਿਚ ਮਿਲਾ ਕੇ ਗਰਮ-ਗਰਮ ਬੰਨ੍ਹਣ ਨਾਲ ਆਰਾਮ ... Read Full Story
|
ਈਅਰਫੋਨ ਦੇ ਲਈ ਦੀਵਾਨਗੀ ਬਣਾ ਸਕਦੀ ਹੈ ਬੋਲ਼ਾ
ਨਵੀਂ ਦਿੱਲੀ, 29 ਮਈ (ਭਾਸ਼ਾ)¸
ਅਤਿ ਆਧੁਨਿਕ ਟੈਕਨਾਲੋਜੀ ਪ੍ਰਤੀ ਨੌਜਵਾਨਾਂ ਦੀ ਵਧਦੀ ਦੀਵਾਨਗੀ ਦੀ ਝਲਕ ਉਨ੍ਹਾਂ ਦੇ ਸਭ ਤੋਂ ਨਵੇਂ ਮਾਡਲ ਦੇ ਮੋਬਾਈਲ ਫੋਨ ਜਾਂ ਆਈਪੋਡ ਤੋਂ ਮਿਲਦੀ ਹੈ ਜਿਨ੍ਹਾਂ ਉਪਰ ਉਹ ਐੱਮ. ਪੀ. 3 ਪਲੇਅਰ ਜਾਂ ਐੱਫ. ਐੱਮ. ਰੇਡੀਓ ਦੇ ਜ਼ਰੀਏ ਪਸੰਦੀਦਾ ਸੰਗੀਤ ਦਾ ਕੰਨਾਂ ਵਿਚ ਈਅਰਫੋਨ ਲਗਾ ਕੇ ਮਜ਼ਾ ਲੈਂਦੇ ਹਨ ਪਰ ਈਅਰਫੋਨ ਦੇ ਲਈ ਉਨ੍ਹਾਂ ਦਾ ਇਹ ਲਗਾਅ ਉਨ੍ਹਾਂ ਨੂੰ ਬੋਲਾ ਵੀ ਬਣਾ ਸਕਦਾ ਹੈ। ਈ. ਐੱਨ. ਟੀ. (ਕੰਨ, ਨੱਕ ਅਤੇ ਗਲਾ ... Read Full Story
|
ਰੁਟੀਨ ਕਸਰਤ ਨਾਲ ਤਣਾਅ ਦੂਰ
ਜੇਕਰ ਤੁਸੀਂ ਰੁਟੀਨ ‘ਚ ਕਸਰਤ ਕਰਦੇ ਹੋ ਤਾਂ ਤੁਹਾਨੂੰ ਤਣਾਅ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਕ ਖੋਜ ‘ਚ ਕੁਝ ਔਰਤਾਂ ਅਤੇ ਮਰਦਾਂ ‘ਤੇ ਕਸਰਤ ਦੇ ਪੈਣ ਵਾਲੇ ਅਸਰ ਬਾਰੇ 8 ਸਾਲ ਤਕ ਅਧਿਐਨ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਜਿਨ੍ਹਾਂ ਨੇ ਰੁਟੀਨ ‘ਚ ਕਸਰਤ ਕੀਤੀ, ਉਨ੍ਹਾਂ ‘ਚ ਤਣਾਅ ਦੀ ਸਮੱਸਿਆ ਬਹੁਤ ਹੀ ਘੱਟ ਦੇਖੀ ਗਈ। ਖੋਜਕਾਰਾਂ ਮੁਤਾਬਿਕ ਰੁਟੀਨ ‘ਚ ਕਸਰਤ ਕਰਨ ਨਾਲ ਵਿਅਕਤੀ ਦੀ ਮਾਨਸਿਕ ਸਿਹਤ ਚੰਗੀ ਰਹਿੰਦੀ ਹੈ। ਇਸ ਦੇ ਉਲਟ ... Read Full Story
|
ਘੱਟ ਲੂਣ, ਘੱਟ ਬੀਮਾਰੀਆਂ
ਸਿਰਫ ਲੂਣ ਦੀ ਮਾਤਰਾ ਘਟਾ ਕੇ ਤੁਸੀਂ ਬੀਮਾਰੀਆਂ ਵਿਚ 25 ਤੋਂ 35 ਫੀਸਦੀ ਤਕ ਕਮੀ ਲਿਆ ਸਕਦੇ ਹੋ। ਇਸ ਨਾਲ ਦਿਲ ਦੀ ਬੀਮਾਰੀ ਵਿਚ ਵੀ ਕਾਫੀ ਕਮੀ ਆਉਣ ਲੱਗੇਗੀ। ਤੁਹਾਡੀ ਘੱਟ ਲੂਣ ਖਾਣ ਦੀ ਆਦਤ ਕਦੇ-ਕਦੇ ਤੁਹਾਡੇ ਭੋਜਨ ਨੂੰ ਤਾਂ ਬੇਸਵਾਦ ਬਣਾ ਸਕਦੀ ਹੈ ਪਰ ਇਹ ਆਦਤ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਅਮਰੀਕੀ ਵਿਗਿਆਨੀਆਂ ਵਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਜਿਹੜੇ ਲੋਕ ਜ਼ਿਆਦਾ ਲੂਣ ਖਾਂਦੇ ਹਨ, ਉਨ੍ਹਾਂ ਨੂੰ ਦਿਲ ... Read Full Story
|
ਗਰਭ ਨਿਰੋਧਕ ਗੋਲੀਆਂ ਨਾਲ ਵਧ ਸਕਦਾ ਹੈ ਬਲੱਡ ਪ੍ਰੈਸ਼ਰ
ਵਾਸ਼ਿੰਗਟਨ (ਪ,ਪ) :
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਵਲੋਂ ਹੁਣੇ ਜਿਹੇ ਕੀਤੇ ਗਏ ਇਕ ਅਧਿਐਨ ਅਨੁਸਾਰ ਲੰਬੇ ਸਮੇਂ ਤੱਕ ਇਸਟ੍ਰੋਜਨ ਹਾਰਮੋਨ, ਜੋ ਗਰਭ ਨਿਰੋਧਕ ਗੋਲੀਆਂ ਵਿਚ ਮੌਜੂਦ ਹੁੰਦਾ ਹੈ, ਦੇ ਸੰਪਰਕ ਵਿਚ ਰਹਿਣਾ ਔਰਤਾਂ ਲਈ ਖਤਰਨਾਕ ਹੋ ਸਕਦਾ ਹੈ। ਅਸਲ ਵਿਚ ਇਸ ਨਾਲ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਹੋ ਸਕਦੀ ਹੈ ਜੋ ਦਿਲ ਦੇ ਦੌਰੇ ਤੇ ਬ੍ਰੇਨ ਹੈਮਰੇਜ ਦਾ ਕਾਰਨ ਬਣ ਸਕਦਾ ਹੈ। ਉਂਝ ਇਹ ਸਪੱਸ਼ਟ ਨਹੀਂ ਇਸਟ੍ਰੋਜਨ ... Read Full Story
|
ਪ੍ਰੋਸਟੇਟ ਕੈਂਸਰ ਦੇ ਟਿਊਮਰ ਨੂੰ ਮਾਤ ਪਾ ਸਕਦੈ ਇਕ ਮਸ਼ਰੂਮ
ਵਾਸ਼ਿੰਗਟਨ, (ਭਾਸ਼ਾ)¸
ਅੰਤਰਰਾਸ਼ਟਰੀ ਵਿਗਿਆਨਿਕਾਂ ਨੇ ਦਾਅਵਾ ਕੀਤਾ ਹੈ ਕਿ ਏਸ਼ੀਆ ‘ਚ ਵਰਤੇ ਜਾਣ ਵਾਲੇ ਇਕ ਖਾਸ ਕਿਸਮ ਦੇ ਮਸ਼ਰੂਮ ਨਾਲ ਪ੍ਰੋਸਟੇਟ ਕੈਂਸਰ ਤੋਂ ਨਿਜਾਤ ਪਾਈ ਜਾ ਸਕਦੀ ਹੈ। ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਦੇ ਵਿਗਿਆਨਿਕਾਂ ਨੇ ਦਸਿਆ ਹੈ ਕਿ ਤੁਰਕੀ ਟੇਲ ਮਸ਼ਰੂਮ ਪ੍ਰਯੋਗਸ਼ਾਲਾ ‘ਚ ਚੂਹਿਆਂ ‘ਚ ਪ੍ਰੋਸਟੇਟ ਕੈਂਸਰ ਨੂੰ ਵਿਕਸਿਤ ਹੋਣ ਤੋਂ ਦਬਾਉਣ ‘ਚ 100 ਫੀਸਦੀ ਪ੍ਰਭਾਵੀ ਸਾਬਿਤ ਹੋ ਰਿਹਾ ਹੈ। ਮੁੱਖ ਖੋਜੀ ਡਾ. ... Read Full Story
|
ਉਪਯੋਗੀ ਸੁਝਾਅ
* ਛੋਟੇ ਮੂੰਹ ਵਾਲੀਆਂ ਬੋਤਲਾਂ, ਥਰਮਸ ਆਦਿ ਨੂੰ ਸਾਫ ਕਰਨ ਲਈ ਸ਼ੀਸ਼ੀ ਧੋਣ ਵਾਲੇ ਬਰੱਸ਼ ਜਾਂ ਪੁਰਾਣੇ ਟੂਥਬਰੱਸ਼ ਨੂੰ ਸਾਬਣ ਲਗਾ ਕੇ ਚਾਰੇ ਪਾਸੇ ਘੁਮਾ ਦਿਓ। ਇਸ ਨਾਲ ਘੱਟ ਸਾਬਣ ਖਰਚ ਹੋਵੇਗਾ।
* ਨਹਾਉਣ ਤੋਂ ਪਹਿਲਾਂ ਸਾਬਣ ਸਾਰੇ ਸਰੀਰ ‘ਤੇ ਨਾ ਲਗਾ ਕੇ ਝਾਂਵੇ ‘ਤੇ ਲਗਾਓ, ਫਿਰ ਝਾਂਵਾ ਸਾਰੇ ਸਰੀਰ ‘ਤੇ ਰਗੜੋ।
* ਖੀਰੇ ਤੇ ਆਲੂ ਦਾ ਰਸ ਕੱਢ ਕੇ ਛਾਣ ਲਵੋ ਅਤੇ ਇਕ ਸ਼ੀਸ਼ੀ ‘ਚ ਪਾਓ। ਨਾਲ ਹੀ ਨਿੰਬੂ ਦਾ ਰਸ, ਗੁਲਾਬ ਜਲ, ਸ਼ਹਿਦ ਤੇ ਥੋੜ੍ਹੀ ਜਿਹੀ ... Read Full Story
|
ਕਿਉਂ ਹੁੰਦਾ ਹੈ ਆਰਥਰਾਇਟਿਸ?
ਆਰਥਰਾਇਟਿਸ ਇਕ ਅਜਿਹੀ ਬੀਮਾਰੀ ਹੈ, ਜਿਸਦੇ ਕਾਰਨ ਜੋੜਾਂ ਵਿਚ ਸੋਜ਼, ਅਸਹਿਣਯੋਗ ਦਰਦ ਤੇ ਜਲਣ ਹੁੰਦੀ ਹੈ। ਇਸ ਬੀਮਾਰੀ ਵੇਲੇ ਇਕ ਸਥਿਤੀ ਤੋਂ ਬਾਅਦ ਰੋਗੀ ਦੇ ਜੋੜ ਇਕ ਤਰ੍ਹਾਂ ਬੇਕਾਰ ਹੋ ਜਾਂਦੇ ਹਨ। ਹਾਲਾਂਕਿ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਨੂੰ ਅਪਾਹਜ ਬਣਾਉਣ ਵਾਲੀ ਇਸ ਬੀਮਾਰੀ ਦੇ ਇਲਾਜ ਦੀ ਦਿਸ਼ਾ ‘ਚ ਕਾਫੀ ਤਰੱਕੀ ਹੋਈ ਹੈ ਪਰ ਇਹ ਬੀਮਾਰੀ ਆਖਰ ਹੁੰਦੀ ਕਿਵੇਂ ਤੇ ਕਿਉਂ ਹੈ, ਇਸ ਬਾਰੇ ਹੁਣ ਤਕ ਸਹੀ-ਸਹੀ ਜਾਣਕਾਰੀ ਨਹੀਂ ਮਿਲੀ ਸੀ ਪਰ ... Read Full Story
|
ਗਰਭਧਾਰਨ ‘ਚ ਪ੍ਰੇਸ਼ਾਨੀ ਪੈਦਾ ਕਰ ਸਕਦੈ ਕੌਫੀ ਦਾ ਸੇਵਨ
ਲੰਡਨ, 24 ਮਈ (ਪ,ਪ)-
ਜੇਕਰ ਤੁਸੀਂ ਰੋਜ਼ ਬਹੁਤ ਜ਼ਿਆਦਾ ਕੌਫੀ ਪੀਣ ਦੀ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਕ ਨਵੀਂ ਖੋਜ ਮੁਤਾਬਕ ਜੇਕਰ ਤੁਸੀਂ ਰੋਜ਼ ਬਹੁਤ ਜ਼ਿਆਦਾ ਮਾਤਰਾ ਵਿਚ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਗਰਭਧਾਰਨ ਕਰਨ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹੋਈਆਂ ਖੋਜਾਂ ‘ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਮਾਤਰਾ ਵਿਚ ਕੌਫੀ ਪੀਣ ਨਾਲ ਗਰਭਧਾਰਨ ਕਰਨ ਵਿਚ ਸਮੱਸਿਆ ਹੋਣ ਲੱਗਦੀ ਹੈ ਪਰ ਅਜੇ ਤਕ ਇਸ ਦੇ ਕਾਰਨ ... Read Full Story
|
ਦਿਲ ਦੇ ਦੌਰੇ ਦੇ ਮੁਢਲੇ ਲੱਛਣ
ਹੱਥ ਵਿਚ ਦਰਦ ਹੋਣ ਜਾਂ ਛਾਤੀ ਵਿਚ ਦਰਦ ਹੋਣ ਜਾਂ ਜਲਣ ਹੋਣ ‘ਤੇ ਅਕਸਰ ਲੋਕ ਇਨ੍ਹਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਆਪਣੀ ਮਰਜ਼ੀ ਨਾਲ ਕੈਮਿਸਟ ਕੋਲੋਂ ਦਵਾਈ ਲੈ ਕੇ ਖਾ ਲੈਂਦੇ ਹਨ। ਛਾਤੀ ਵਿਚ ਦਰਦ ਜਾਂ ਜਲਨ ਨੂੰ ਤਾਂ ਅਕਸਰ ਬਦਹਜ਼ਮੀ ਕਾਰਨ ਹੋਇਆ ਦਰਦ ਹੀ ਸਮਝਿਆ ਜਾਂਦਾ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਦੇ ਲੱਛਣ ਅਕਸਰ ਨਜ਼ਰ ਆਉਣ ਲੱਗਣ ਤਾਂ ਇਸ ਨੂੰ ਹਲਕੇ ਢੰਗ ਨਾਲ ਨਾ ਲੈਂਦਿਆਂ ਗੰਭੀਰਤਾ ਨਾਲ ਧਿਆਨ ਦਿਓ ਅਤੇ ... Read Full Story
|
ਨੁਕਸਾਨਦੇਹ ਹੈ ਜੰਕ ਫੂਡ ਦੀ ਫੈਟ
ਨਵੀਂ ਦਿੱਲੀ (ਭਾਸ਼ਾ) :
ਲੋਕਪ੍ਰਿਯਤਾ ਦੇ ਗ੍ਰਾਫ ‘ਚ ਦਿਨੋਂ-ਦਿਨ ਉੱਪਰ ਚੜ੍ਹਦੇ ਜਾ ਰਹੇ ਜੰਕ ਫੂਡ ‘ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇਸ ਵਿਚਲੀ ਫੈਟ ਨਾਲ ਸਰੀਰ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਬਲੱਡ ਪ੍ਰੈਸ਼ਰ ਵਧਣ ਤੇ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਵੀ ਵਧਦਾ ਹੈ। ਮਜ਼ੇਦਾਰ ਸਵਾਦ, ਬਣਾਉਣ ‘ਚ ਘੱਟ ਤੋਂ ਘੱਟ ਮਿਹਨਤ ਤੇ ਆਧੁਨਿਕਤਾ ਕਾਰਨ ਜੰਕ ਫੂਡ ਨੂੰ ਫਾਸਟ ਫੂਡ ਕਿਹਾ ਜਾਂਦਾ ਹੈ। ਬੱਚੇ ਤਾਂ ਬੱਚੇ, ਵੱਡਿਆਂ ਨੂੰ ਵੀ ਇਹ ਬਹੁਤ ਚੰਗਾ ... Read Full Story
|
ਬਹੁਤ ਗੁੱਸਾ ਆਉਂਦਾ ਹੈ?
ਜੇ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਇਸ ਤੋਂ ਬਚਣ ਲਈ ਹੇਠ ਲਿਖੀਆਂ ਗੱਲਾਂ ਵਲ ਧਿਆਨ ਦਿਓ :
* ਕਮਜ਼ੋਰ ਵਿਅਕਤੀ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੀ ਸਰੀਰਕ ਸਮਰੱਥਾ ਵਧਾਓ।
* ਸਰੀਰ ਨੂੰ ਸਿਹਤਮੰਦ ਰੱਖਣ ਲਈ ਪਾਚਣ ਤੇ ਸਾਹ ਕਿਰਿਆ ਠੀਕ ਰਹਿਣੀ ਜ਼ਰੂਰੀ ਹੈ। ਇਸ ਲਈ ਇਨ੍ਹਾਂ ਕਿਰਿਆਵਾਂ ਵਿਚ ਸੁਧਾਰ ਲਿਆਓ।
* ਗੁੱਸਾ ਜਿੰਨਾ ਸਰੀਰਕ ਕਾਰਨਾਂ ਕਰਕੇ ਆਉਂਦਾ ਹੈ, ਓਨਾ ਹੀ ਦਿਮਾਗੀ ਕਾਰਨਾਂ ਕਰਕੇ ਵੀ। ਉਲਟ ਸਥਿਤੀ ... Read Full Story
|
ਕਿਹੋ ਜਿਹਾ ਹੋਵੇ ਗਰਮੀਆਂ ‘ਚ ਮੇਕਅੱਪ
ਗਰਮੀ ਦੇ ਮੌਸਮ ਵਿਚ ਫਾਊਂਡੇਸ਼ਨ ਨਾ ਹੀ ਲਗਾਓ ਤਾਂ ਚੰਗਾ ਹੈ ਪਰ ਜੇ ਫਿਰ ਵੀ ਲਗਾਉਣਾ ਚਾਹੁੰਦੇ ਹੋ ਤਾਂ ਵਾਟਰ ਬੇਸ ਫਾਊਂਡੇਸ਼ਨ ਲਗਾਓ ਨਾ ਕਿ ਆਇਲ ਬੇਸ। ਜੇ ਤੁਸੀਂ ਸਿਰਫ ਕੰਪੈਕਟ ਪਾਊਡਰ ਜਾਂ ਲੂਜ਼ ਪਾਊਡਰ ਵੀ ਲਗਾਓਗੇ ਤਾਂ ਤੁਹਾਡਾ ਚਿਹਰਾ ਚੰਗਾ ਲੱਗੇਗਾ। ਗਰਮੀ ‘ਚ ਲਿਪਸਟਿਕ ਜ਼ਿਆਦਾ ਦੇਰ ਤਕ ਟਿਕੀ ਰਹੇ, ਇਸਦੇ ਲਈ ਬੁੱਲ੍ਹਾਂ ‘ਤੇ ਲਿਪਸਟਿਕ ਲਗਾਉਣ ਤੋਂ ਪਹਿਲਾਂ ਹਲਕਾ ਜਿਹਾ ਲੂਜ਼ ਪਾਊਡਰ ਲਗਾਓ ਅਤੇ ਫਿਰ ਆਊਟਲਾਈਨ ਦਿੰਦੇ ਹੋਏ ... Read Full Story
|
ਜਦੋਂ ਬੱਚੇ ਦੇ ਗਲੇ ‘ਚ ਕੁਝ ਫਸ ਜਾਏ
ਛੋਟੇ ਬੱਚੇ ਅਕਸਰ ਜਿਸ ਚੀਜ਼ ਨੂੰ ਵੀ ਹੱਥ ‘ਚ ਲੈਂਦੇ ਹਨ, ਸਭ ਤੋਂ ਪਹਿਲਾਂ ਉਸ ਨੂੰ ਆਪਣੇ ਮੂੰਹ ‘ਚ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਕੋਸ਼ਿਸ਼ ‘ਚ ਕੋਈ ਚੀਜ਼ ਉਨ੍ਹਾਂ ਦੇ ਮੂੰਹ ਦੇ ਅੰਦਰ ਚਲੀ ਜਾਂਦੀ ਹੈ ਅਤੇ ਗਲੇ ‘ਚ ਅੜ ਜਾਂਦੀ ਹੈ, ਜਿਸ ਨਾਲ ਬੱਚੇ ਨੂੰ ਤਕਲੀਫ ਹੁੰਦੀ ਹੈ ਅਤੇ ਉਹ ਰੋਣ ਲੱਗਦਾ ਹੈ।
ਅਜਹੀ ਸਥਿਤੀ ‘ਚ ਕਈ ਮਾਤਾ-ਪਿਤਾ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕੀ ਕਰਨ। ਆਓ ਜਾਣੀਏ ਕਿ ਇਸ ਮੁਸ਼ਕਲ ਸਥਿਤੀ ਨਾਲ ਤੁਸੀਂ ਕਿਵੇਂ ਨਜਿੱਠ ਸਕਦੇ ... Read Full Story
|
ਬੱਚੇ ਦੀ ਸੁੰਦਰਤਾ ਦਾ ਰੱਖੋ ਖਿਆਲ
ਸੁੰਦਰਤਾ ਅਤੇ ਸੁੰਦਰ ਚਮੜੀ ‘ਤੇ ਜਵਾਨ ਵਰਗ ਦਾ ਹੀ ਹੱਕ ਨਹੀਂ ਹੈ, ਸਗੋਂ ਇਸ ‘ਤੇ ਬਾਲ ਵਰਗ ਦਾ ਵੀ ਓਨਾ ਹੀ ਹੱਕ ਹੈ, ਜਿੰਨਾ ਕਿ ਨੌਜਵਾਨ ਵਰਗ ਦਾ। ਜਨਮ ਵੇਲੇ ਨਵਜੰਮੇ ਬੱਚੇ ਦੀ ਚਮੜੀ ਅਤੇ ਸਰੀਰ ਬੇਹੱਦ ਕੋਮਲ, ਨਰਮ ਅਤੇ ਬੇਦਾਗ ਹੁੰਦਾ ਹੈ ਪਰ ਸਮੇਂ ਦੇ ਨਾਲ-ਨਾਲ ਚਮੜੀ ਦੀ ਸੁਰੱਖਿਆ ‘ਚ ਵਰਤੀ ਗਈ ਛੋਟੀ ਜਿਹੀ ਲਾਪ੍ਰਵਾਹੀ ਕਾਫੀ ਹੱਦ ਤਕ ਖਤਰਨਾਕ ਸਿੱਧ ਹੁੰਦੀ ਹੈ। ਬੱਚੇ ਨੂੰ ਜਨਮ ਪਿੱਛੋਂ ਕਈ ਕਿਸਮ ਦੇ ਵਾਤਾਵਰਣ ਦਾ ਸਾਹਮਣਾ ਕਰਨਾ ... Read Full Story
|
ਦੌੜਨ ਨਾਲ ਨਹੀਂ ਘਟਦਾ ਮੋਟਾਪਾ
ਸਵੇਰ ਸਮੇਂ ਬਹੁਤ ਸਾਰੇ ਲੋਕ ਸੜਕਾਂ ਅਤੇ ਪਾਰਕਾਂ ‘ਚ ਦੌੜਦੇ ਦੇਖੇ ਜਾ ਸਕਦੇ ਹਨ। ਅਜਿਹਾ ਕਰਕੇ ਉਹ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਜਦਕਿ ਸਿਰਫ ਅਜਿਹਾ ਕਰਨ ਨਾਲ ਮੋਟਾਪਾ ਘੱਟ ਨਹੀਂ ਹੁੰਦਾ। ਇਸ ਦੇ ਨਾਲ-ਨਾਲ ਭੋਜਨ ਦੀ ਰੁਟੀਨ ਬਣਾਉਣੀ ਵੀ ਜ਼ਰੂਰੀ ਹੁੰਦੀ ਹੈ। ਭੋਜਨ ਦਾ ਪੌਸ਼ਟਿਕ ਹੋਣਾ ਜ਼ਰੂਰੀ ਹੈ। ਦੌੜਨ ਅਤੇ ਵਧੇਰੇ ਜਾਗਿੰਗ ਕਰਨ ਨਾਲ ਸਰੀਰ ਉਸ ਦਾ ਆਦੀ ਹੋ ਜਾਂਦਾ ਹੈ ਅਤੇ ਗੋਡਿਆਂ ਤੇ ਜੋੜਾਂ ‘ਤੇ ਵਧੇਰੇ ਭਾਰ ਪੈਂਦਾ ਹੈ, ਜਿਸ ਕਾਰਨ ... Read Full Story
|
ਅਨੰਤ ਆਸਨ
ਅਨੰਤਾ ਭਗਵਾਨ ਵਿਸ਼ਨੂੰ ਦੇ ਵੱਖ-ਵੱਖ ਨਾਵਾਂ ‘ਚੋਂ ਇਕ ਹੈ। ਇਹ ਆਸਨ ਭਗਵਾਨ ਵਿਸ਼ਨੂੰ ਦੀ ਉਸ ਸਥਿਤੀ ਤੋਂ ਲਿਆ ਗਿਆ ਹੈ, ਜਿਸ ‘ਚ ਉਹ ਇਕ ਨਾਗ ਦੇ ਫਨ ਹੇਠਾਂ ਲੇਟੇ ਹੋਏ ਹਨ। ਇਹ ਦੱਖਣ ਭਾਰਤ ਦੇ ਤ੍ਰਿਵੇਂਦਰਮ ਸ਼ਹਿਰ ਦੇ ਇਕ ਮੰਦਰ, ਜੋ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ, ਤੋਂ ਲਿਆ ਗਿਆ ਹੈ।
ਵਿਧੀ
1. ਲੱਕ ਪਰਨੇ ਸਿੱਧੇ ਲੇਟ ਜਾਓ। ਸਾਹ ਛੱਡਦਿਆਂ ਖੱਬੇ ਪਾਸੇ ਮੁੜ ਜਾਓ। ਸਿਰ ਨੂੰ ਚੁੱਕੋ, ਖੱਬੇ ਹੱਥ ਨੂੰ ਸਿਰ ਦੇ ਹੇਠਾਂ ਤਸਵੀਰ ਮੁਤਾਬਕ ਰੱਖੋ। ... Read Full Story
|
ਤੁਸੀਂ ਵੀ ਪਾਓ ਚਮਕਦਾਰ ਵਾਲ
* ਵਾਲਾਂ ਵਿਚ ਸਮੱਸਿਆ ਪੈਦਾ ਨਾ ਹੋਵੇ, ਇਸਦੇ ਲਈ ਇਨ੍ਹਾਂ ਦੀ ਕਿਸਮ ਅਨੁਸਾਰ ਹੀ ਸ਼ੈਂਪੂ ਲਗਾਓ।
* ਬਲੀਚ ਤੇ ਕਲਰਿੰਗ ਨਾ ਕਰਵਾਓ।
* ਵਾਲਾਂ ਨੂੰ ਝ²ੜਨ ਤੋਂ ਰੋਕਣ ਲਈ ਨਿੰਮ ਦਾ ਤੇਲ ਲਗਾਓ।
* ਜੇ ਵਾਲ ਦੋ-ਮੂੰਹੇ ਹੋ ਕੇ ਟੁੱਟਦੇ ਹੋਣ ਤਾਂ ਪ੍ਰੋਟੀਨ ਨਾਲ ਭਰਪੂਰ ਭੋਜਨ ਲੈਣ ਦੇ ਨਾਲ ਹੀ ਵਿਟਾਮਿਨ ਈ ਦੇ ਕੈਪਸੂਲ ਖਾਓ। ਵਾਲਾਂ ਨੂੰ ਜ਼ਿਆਦਾ ਸ਼ੈਂਪੂ ਨਾ ਲਗਾਓ।
* ਦੋ-ਮੂੰਹੇ ਵਾਲਾਂ ਨੂੰ ਸਮੇਂ-ਸਮੇਂ ‘ਤੇ ਟ੍ਰਿਮ ਕਰਵਾਉਂਦੇ ਰਹੋ।
* ਵਾਲਾਂ ਨੂੰ 15 ... Read Full Story
|
ਸ਼ੂਗਰ, ਮੋਟਾਪੇ ਸਬੰਧੀ ਗੁਣਸੂਤਰ ਦੀ ਪਹਿਚਾਣ ਹੋਈ
ਲੰਡਨ, 18 ਮਈ-
ਖੋਜਕਰਤਾਵਾ ਨੇ ਸਰੀਰ ‘ਚ ਕੋਲੇਸਟ੍ਰਾਲ ਦੇ ਸਤਰ ਤੇ ਸ਼ੂਗਰ ਟਾਇਪ 2 ਤੋਂ ਸਬੰਧਿਤ ਗੁਣਸੂਤਰ ਦੀ ਪਹਿਚਾਣ ਕਰ ਇਸ ਦੀ ਭੂਮਿਕਾ ਨੂੰ ‘ਮਾਸਟਰ ਰੇਗੁਲੇਟਰ’ ਜਿਹਾ ਦਸਿਆ ਹੈ। ਕਿੰਗਸ ਕਾਲੇਜ ਲੰਡਨ ਤੇ ਆਕਸਫੋਰਡ ਯੂਨੀਵਰਸਿਟੀ ਦੇ ਇਕ ਦਲ ਨੇ ਇਸ ਦੀ ਖੋਜ ਕੀਤੀ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾ ਨੇ ਇਹ ਪਾਇਆ ਹੈ ਕਿ ਇਹ ਗੁਣਸੂਤਰ ਸਰੀਰ ਦੇ ਵਸਾ ਟਿਸ਼ੂ ‘ਚ ਪਾਏ ਜਾਣ ਵਾਲੇ ਹੋਰ ਗੁਣਸੂਤਰਾ ਦੇ ਵਿਵਹਾਰ ਨੂੰ ਰੋਕ ਕੇ ਰਖਦੇ ... Read Full Story
|
ਨੱਕ ਦੀਆਂ ਕੋਸ਼ਿਕਾਵਾਂ ਦੱਸਣਗੀਆਂ ਫੇਫੜਿਆਂ ਦਾ ਕੈਂਸਰ ਹੈ ਜਾਂ ਨਹੀਂ
ਬੋਸਟਨ, (ਭਾਸ਼ਾ)¸
ਖੋਜਕਰਤਾਵਾਂ ਨੇ ਇਕ ਅਜਿਹੀ ਟੈਕਨਾਲੋਜੀ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ ਜੋ ਮਰੀਜ਼ ਦੀ ਨੱਕ ਦੀਆਂ ਕੋਸ਼ਿਕਾਵਾਂ ਦੀ ਜਾਂਚ ਤੋਂ ਫੇਫੜਿਆਂ ਦੇ ਕੈਂਸਰ ਦਾ ਸ਼ੁਰੂਆਤੀ ਸਥਿਤੀ ‘ਚ ਪਤਾ ਲਗਾ ਸਕਦੀਆਂ ਹਨ। ਬੋਸਟਨ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਮਰੀਜ਼ ਦੀ ਨੱਕ ਦੇ ਅੰਦਰੂਨੀ ਹਿੱਸੇ ਦੀ ਐਪੀਥੀਲੀਅਲ ਕੋਸ਼ਿਕਾਵਾਂ ‘ਚ ਉਹੀ ਜੱਦੀ ਸੰਕੇਤ ਹੁੰਦੇ ਹਨ ਜੋ ਫੇਫੜਿਆਂ ਦੇ ਕੈਂਸਰ ਦੇ ਮਰੀਜ਼ਾਂ ‘ਚ ... Read Full Story
|